ਮੇਰੀਆਂ ਤਰਜੀਹਾਂ

ਸੰਸਦ ਵਿੱਚ ਤੁਹਾਡੇ ਪ੍ਰਤੀਨਿਧੀ ਵਜੋਂ, ਮੈਂ ਕੈਲਗਰੀ ਸਕਾਈਵਿਊ ਨੂੰ ਰਹਿਣ ਲਈ ਇੱਕ ਬੇਹਤਰ ਸਥਾਨ ਬਣਾਉਣ ਲਈ ਦ੍ਰਿੜ ਸੰਕਲਪ ਹਾਂ।

ਜਨਤਕ ਆਵਾਜਾਈ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ

ਉੱਤਰ-ਪੂਰਬੀ ਕੈਲਗਰੀ ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਸੁਯੋਗ ਜਨਤਕ ਆਵਾਜਾਈ ਪ੍ਰਣਾਲੀ ਦਾ ਹੱਕਦਾਰ ਹੈ। ਮੈਂ LRT ਨੀਲੀ ਲਾਈਨ ਦਾ ਵਿਸਤਾਰ ਸਮੇਤ, ਵਧੀ ਹੋਈ ਆਵਾਜਾਈ ਪਹੁੰਚਣਯੋਗਤਾ, ਬਾਰੰਬਾਰਤਾ, ਅਤੇ ਟਿਕਣਯੋਗਤਾ ਵਾਸਤੇ ਇੱਕ ਮਜ਼ਬੂਤ ਵਕੀਲ ਰਿਹਾ ਹਾਂ ਅਤੇ ਰਹਾਂਗਾ/ਗੀ।

ਵਧੇਰੇ ਸੁਰੱਖਿਅਤ ਭਾਈਚਾਰਿਆਂ ਦਾ ਨਿਰਮਾਣ ਕਰਨਾ

ਹਰ ਕੋਈ ਸਾਡੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ। ਚਾਹੇ ਉਹ ਬੰਦੂਕਾਂ ਨੂੰ ਆਪਣੀਆਂ ਸੜਕਾਂ ਤੋਂ ਦੂਰ ਰੱਖਣਾ ਹੋਵੇ, ਸਮੂਹਿਕ ਹਿੰਸਾ ਨਾਲ ਨਜਿੱਠਣਾ ਹੋਵੇ, ਜਾਂ ਹਰ ਤਰ੍ਹਾਂ ਨਾਲ ਨਫ਼ਰਤ ਨਾਲ ਲੜਨਾ ਹੋਵੇ, ਮੈਂ ਹਮੇਸ਼ਾਂ ਇੱਕ ਸੁਰੱਖਿਅਤ ਸ਼ਹਿਰ ਦੀ ਵਕਾਲਤ ਕਰਾਂਗਾ।

ਕੈਲਗਰੀ ਦੀ ਆਰਥਿਕਤਾ ਵਿੱਚ ਵਿਭਿੰਨਤਾ ਲਿਆਉਣਾ

ਜਿਵੇਂ ਕਿ ਅਸੀਂ ਇੱਕ ਹਰਿਆਲੀ ਅਤੇ ਵਧੇਰੇ ਟਿਕਾਊ ਆਰਥਿਕਤਾ ਵੱਲ ਤਬਦੀਲ ਹੋ ਰਹੇ ਹਾਂ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਕੋਈ ਵੀ ਪਿੱਛੇ ਨਾ ਰਹੇ। ਸਾਡੇ ਨਵੇਂ ਆਉਣ ਵਾਲੇ ਕਾਰਜ-ਬਲਾਂ, ਅਤੇ ਤਕਨਾਲੋਜੀ ਅਤੇ ਮਾਲ ਅਸਬਾਬ ਪੂਰਤੀ ਉਦਯੋਗਾਂ ਦੇ ਨਾਲ, ਨੌਰਥ-ਈਸਟ ਕੈਲਗਰੀ ਨੂੰ ਕੈਲਗਰੀ ਦੀ ਆਰਥਿਕਤਾ ਵਿੱਚ ਮੋਹਰੀ ਹੋਣਾ ਚਾਹੀਦਾ ਹੈ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹਾਂ ਕਿ ਸਾਡੇ ਸ਼ਹਿਰ ਵਿੱਚ ਇੱਕ ਵੰਨ-ਸੁਵੰਨੀ ਅਤੇ ਲਚਕੀਲੀ ਆਰਥਿਕਤਾ ਹੋਵੇ ਜੋ ਹਰ ਕਿਸੇ ਵਾਸਤੇ ਵਾਜਬ ਅਤੇ ਨਿਆਂ-ਸੰਗਤ ਹੋਵੇ।